ਕੋਲਕਾਤਾ, (ਏਜੰਸੀ) : ਪੱਛਮੀ ਬੰਗਾਲ ਦੇ ਬਨਗਾਂਵ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਸ਼ਾਂਤਨੂ ਠਾਕੁਰ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ। ਪੱਛਮੀ ਬੰਗਾਲ ਸੂਬਾ ਭਾਜਪਾ ਦੇ ਉਮੀਦਵਾਰ ਜੈਪ੍ਰਕਾਸ਼ ਮਜੂਮਦਾਰ ਨੇ ਇਸ ਹਾਦਸੇ ਪਿਛੇ ਸਾਜ਼ਸ਼ ਹੋਣ ਬਾਰੇ ਸ਼ੱਕ ਜਤਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ 1 ਵਜੇ ਵਾਪਰਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸ਼ਾਂਤਨੂ ਠਾਕੁਰ ਜੁਗਲੀ ਤੋਂ ਗਾਈਘਾਟਾ ਜਾ ਰਹੇ ਸੀ। ਉਸ ਸਮੇਂ ਸਾਹਮਣੇ ਆ ਰਹੀ ਇਕ ਸਰਕਾਰੀ ਗੱਡੀ ਦੀ ਉਨ੍ਹਾਂ ਦੀ ਸਕਾਰਪਿਉ ਗੱਡੀ ਨਾਲ ਟੱਕਰ ਹੋ ਗਈ। ਹਾਦਸੇ ਵਿਚ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਿਕਰਯੋਗ ਹੈ ਕਿ ਬਾਨਗਾਂਵ 'ਚ 6 ਮਈ ਨੂੰ ਲੋਕ ਸਭਾ ਦੇ 5ਵੇਂ ਗੇੜ ਤਹਿਤ ਵੋਟਾਂ ਹੋਣੀਆਂ ਹਨ। ਪੱਛਮੀ ਬੰਗਾਲ ਵਿਚ 7 ਗੇੜਾਂ ਵਿਚ ਵੋਟਾਂ ਹੋ ਰਹੀਆਂ ਹਨ। ਇਨ੍ਹਾਂ ਸਾਰਿਆਂ ਦੇ ਨਤੀਜੇ 23 ਮਈ ਨੂੰ ਆਉਣੇ ਹਨ।